dataset collection
Collection
contain datatset for train indic parler tts • 30 items • Updated • 1
audio audioduration (s) 2.19 17.3 | transcription stringlengths 21 170 | file_name stringlengths 12 15 |
|---|---|---|
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। | sample_0.wav | |
ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸ ਦਾ ਖ਼ਾਵੰਦ “ਦੁਹਾਜੂ” ਹੋਇਆ। | sample_1.wav | |
ਹੁਣ ਤੈਨੂੰ ਰੋਣ ਦੀ ਲੋੜ ਨਹੀਂ, ਮੈਂ ਤੇਰੇ ਅੱਥਰੂਆਂ ਨਾਲ ਭਿੱਜਾ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ”। | sample_2.wav | |
ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ। | sample_3.wav | |
ਪਰ ਇਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀ, ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਬੱਝੀ ਹੋਈ ਸੀ, ਇਸ ਲਈ ਮੁਕਲਾਵੇ ਵਾਲੀ ਗੱਲ ਪੰਜਾਂ ਵਰ੍ਹਿਆਂ ਉਤੇ ਪੈ ਗਈ। | sample_4.wav | |
ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀ। | sample_5.wav | |
ਇਕ ਝਾਂਜਰਾਂ ਉਹਦੇ ਪੈਰਾਂ ਵਿਚ ਪਈਆਂ ਹੁੰਦੀਆਂ, ਇਕ ਉਹਦੇ ਹਾਸੇ ਵਿਚ। | sample_6.wav | |
ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿਚ ਹੀ ਰਹਿੰਦੀ, ਪਰ ਜਦੋਂ ਵੀ ਬਾਹਰ ਨਿਕਲਦੀ, ਇਕ ਰੌਣਕ ਉਹਦੇ ਪੈਰਾਂ ਦੇ ਨਾਲ ਨਾਲ ਤੁਰਦੀ। | sample_7.wav | |
“ਯਹ ਤੋ ਮੇਰੇ ਪੈਰੋਂ ਕੀ ਛੈਲ ਚੂੜੀ ਹੈ। | sample_8.wav | |
“ਆਜ ਤੂਨੇ ਕਮਰ ਮੇਂ ਕੁਛ ਨਹੀਂ ਪਹਿਨਾ”। | sample_9.wav | |
ਆਜ ਤੋ ਮੈਨੇ ਤੌਕ ਭੀ ਨਹੀਂ ਪਹਿਨਾ। | sample_10.wav | |
ਕੱਲ ਸ਼ਹਿਰ ਮੇਂ ਜਾਉਂਗੀ ਟਾਂਕਾ ਭੀ ਲਾਉਂਗੀ, ਮੇਰੇ ਨਾਕ ਕੋ ਨਕਸਾ ਭੀ ਥਾ, ਇੱਤਾ ਬੜਾ ਮੇਰੀ ਸਾਸ ਨੇ ਦੀਆ ਨਹੀਂ। | sample_11.wav | |
ਇੰਜ ਅੰਗੂਰੀ ਆਪਣੇ ਚਾਂਦੀ ਦੇ ਗਹਿਣੇ ਇਕ ਮੜਕ ਨਾਲ ਪਾਂਦੀ ਸੀ, ਇਕ ਮੜਕ ਨਾਲ ਵਿਖਾਂਦੀ ਸੀ। | sample_12.wav | |
ਪਿਛੇ ਜਿਹੇ ਜਦੋਂ ਰੁੱਤ ਫਿਰੀ ਸੀ, ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਿਹੀ ਕੋਠੜੀ ਵਿਚ ਹੁੱਸੜ ਲਗਣ ਲੱਗ ਪਿਆ ਸੀ। | sample_13.wav | |
ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬਹਿੰਦੀ। | sample_14.wav | |
ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਹਨ, ਤੇ ਇਹਨਾਂ ਰੁੱਖਾਂ ਦੇ ਕੋਲ ਜ਼ਰਾ ਕੁ ਉੱਚੀ ਥਾਵੇਂ ਇਕ ਪੁਰਾਣਾ ਖੂਹ ਹੈ। | sample_15.wav | |
“ਕਿਆ ਪੜ੍ਹਤੀ ਹੋ ਬੀਬੀ ਜੀ !” ਇਕ ਦਿਨ ਅੰਗੂਰੀ ਜਦੋਂ ਆਈ ਮੈਂ ਨਿੰਮ ਦੇ ਰੁੱਖਾਂ ਹੇਠ ਬਹਿ ਕੇ ਇਕ ਕਿਤਾਬ ਪੜ੍ਹਦੀ ਪਈ ਸਾਂ। | sample_16.wav | |
“ਔਰਤ ਕੋ ਪਾਪ ਲਗਤਾ ਹੈ ਪੜ੍ਹਨੇ ਸੇ । | sample_17.wav | |
“ਔਰਤ ਕੋ ਪਾਪ ਲਗਤਾ ਹੈ ? ਮਰਦ ਕੋ ਨਹੀਂ ਲਗਤਾ ?”। | sample_18.wav | |
“ਯਹ ਤੁਮਕੋ ਕਿਸ ਨੇ ਕਹਾ ਹੈ ?”। | sample_19.wav | |
“ਫਿਰ ਮੈਂ ਤੋ ਪੜ੍ਹਤੀ ਹੂੰ, ਮੁਝੇ ਪਾਪ ਲਗੇਗਾ ?”। | sample_20.wav | |
“ਸ਼ਹਿਰ ਕੀ ਔਰਤ ਕੋ ਪਾਪ ਨਹੀਂ ਲਗਤਾ, ਗਾਓਂ ਕੀ ਔਰਤ ਕੋ ਪਾਪ ਲਗਤਾ ਹੈ । | sample_21.wav | |
ਮੈਂ ਵੀ ਹੱਸ ਪਈ ਤੇ ਅੰਗੂਰੀ ਵੀ। | sample_22.wav | |
ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀ, ਉਹਦੇ ਵਿਚ ਉਹਨੂੰ ਕੋਈ ਸ਼ੰਕਾ ਨਹੀਂ ਸੀ, ਇਸ ਲਈ ਉਹਨੂੰ ਕੁਝ ਵੀ ਨਾ ਆਖਿਆ। | sample_23.wav | |
ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ। | sample_24.wav | |
ਉਂਜ ਮੈਂ ਅੰਗੂਰੀ ਦੇ ਮੂੰਹ ਵੱਲ ਨੀਝ ਲਾ ਕੇ ਤੱਕਦੀ ਰਹੀ। | sample_25.wav | |
ਡਾਢੇ ਸੌਲੇ ਰੰਗ ਵਿਚ ਉਹਦੇ ਪਿੰਡੇ ਦਾ ਮਾਸ ਗੁੰਨ੍ਹਿਆ ਹੋਇਆ ਸੀ। | sample_26.wav | |
ਆਖਦੇ ਹਨ-ਔਰਤ ਆਟੇ ਦੀ ਤੌਣ ਹੁੰਦੀ ਹੈ। | sample_27.wav | |
ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਤੱਕਿਆ ਹੋਇਆ ਸੀ, ਮਧਰੇ ਕੱਦ ਦਾ, ਢਿਲਕੇ ਮੂੰਹ ਦਾ, ਬੱਠਲ ਜਿਹਾ। | sample_28.wav | |
ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣਾ ਚਾਹੁੰਦੀ, ਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ। | sample_29.wav | |
ਮਾਂ ਪਿਓ ਦੀਆਂ, ਭੈਣ ਭਰਾਵਾਂ ਦੀਆਂ, ਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ, “ਅੰਗੂਰੀ ਤੁਮ੍ਹਾਰੇ ਗਾਓਂ ਮੇਂ ਸ਼ਾਦੀ ਕੈਸੇ ਹੋਤੀ ਹੈ?”। | sample_30.wav | |
“ਲੜਕੀ ਛੋਟੀ ਸੀ ਹੋਤੀ ਹੈ, ਪਾਂਚ ਸਾਤ ਸਾਲ ਕੀ, ਜਬ ਵੁਹ ਕਿਸੀ ਕੇ ਪਾਉਂ ਪੂਜ ਲੇਤੀ ਹੈ । | sample_31.wav | |
“ਲੜਕੀ ਕਾ ਬਾਪ ਜਾਤਾ ਹੈ, ਫੂਲੋਂ ਕੀ ਏਕ ਥਾਲੀ ਲੇ ਜਾਤਾ ਹੈ, ਸਾਥ ਮੇਂ ਰੁਪਏ, ਔਰ ਲੜਕੇ ਕੇ ਆਗੇ ਰਖ ਦੇਤਾ ਹੈ । | sample_32.wav | |
“ਯਹ ਤੋ ਏਕ ਤਰਹ ਸੇ ਬਾਪ ਨੇ ਪਾਉਂ ਪੂਜ ਲੀਏ। | sample_33.wav | |
“ਲੜਕੀ ਕੀ ਤਰਫ਼ ਸੇ ਤੋ ਪੂਜੇ । | sample_34.wav | |
“ਪਰ ਲੜਕੀ ਨੇ ਤੋ ਉਸ ਕੋ ਦੇਖਾ ਭੀ ਨਹੀ ?”। | sample_35.wav | |
“ਲੜਕੀਆਂ ਆਪਣੇ ਹੋਣੇ ਵਾਲੇ ਖਾਵੰਦ ਕੋ ਨਹੀਂ ਦੇਖਤੀ ?”। | sample_36.wav | |
ਪਹਿਲੋਂ ਤਾਂ ਅੰਗੂਰੀ ਨੇ “ਨਾਂਹ” ਆਖ ਦਿੱਤੀ, ਪਰ ਫੇਰ ਕੁਝ ਸੋਚ ਸੋਚ ਕੇ ਆਖਣ ਲੱਗੀ, “ਜੋ ਲੜਕੀਆਂ ਪ੍ਰੇਮ ਕਰਤੀ ਹੈਂ, ਵੁਹ ਦੇਖਤੀ ਹੈਂ । | sample_37.wav | |
“ਤੁਮਾਰੇ ਗਾਓਂ ਮੇਂ ਲੜਕੀਆਂ ਪ੍ਰੇਮ ਕਰਤੀ ਹੈਂ ?”। | sample_38.wav | |
“ਜੋ ਪ੍ਰੇਮ ਕਰਤੀ ਹੈ, ਉਸ ਕੋ ਪਾਪ ਨਹੀਂ ਲਗਤਾ ?”। | sample_39.wav | |
ਮੈਨੂੰ ਅਸਲ ਵਿਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪੜ੍ਹਣ ਨਾਲ ਪਾਪ ਲਗਦਾ ਹੈ, ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲਗਦਾ ਹੋਵੇਗਾ। | sample_40.wav | |
“ਪਾਪ ਲਗਤਾ ਹੈ, ਬੜਾ ਪਾਪ ਲਗਤਾ ਹੈ”, ਅੰਗੂਰੀ ਨੇ ਛੇਤੀ ਨਾਲ ਆਖਿਆ। | sample_41.wav | |
“ਅਗਰ ਪਾਪ ਲਗਤਾ ਹੈ ਤੋ ਫਿਰ ਵੁਹ ਕਿਉਂ ਪ੍ਰੇਮ ਕਰਤੀ ਹੈਂ ?”। | sample_42.wav | |
“ਵੁਹ ਤੋ … ਬਾਤ ਯਹ ਹੋਤੀ ਹੈ ਕਿ ਕੋਈ ਆਦਮੀ ਜਬ ਕਿਸੀ ਛੋਕਰੀ ਕੋ ਕੁਛ ਖਿਲਾ ਦੇਤਾ ਹੈ, ਤੋ ਵੁਹ ਉਸ ਸੇ ਪ੍ਰੇਮ ਕਰਨੇ ਲਗ ਜਾਤੀ ਹੈ । | sample_43.wav | |
“ਕੋਈ ਕਿਆ ਖਿਲਾ ਦੇਤਾ ਹੈ ਉਸ ਕੋ ?”। | sample_44.wav | |
ਬਸ ਵਹੀ ਪਾਨ ਮੇਂ ਡਾਲ ਕੇ ਯਾ ਮਿਠਾਈ ਮੇਂ ਡਾਲ ਕੇ ਖਿਲਾ ਦੇਤਾ ਹੈ। | sample_45.wav | |
ਫਿਰ ਉਸੇ ਵਹੀ ਅੱਛਾ ਲਗਤਾ ਹੈ, ਦੁਨੀਆਂ ਕਾ ਔਰ ਕੁਛ ਭੀ ਅੱਛਾ ਨਹੀਂ ਲਗਤਾ । | sample_46.wav | |
ਮੈਂ ਨੇ ਅਪਨੀ ਆਂਖੋਂ ਸੇ ਦੇਖਾ ਹੈ । | sample_47.wav | |
“ਮੇਰੀ ਏਕ ਸਖੀ ਥੀ, ਇੱਤੀ ਬੜੀ ਥੀ ਮੇਰੇ ਸੇ । | sample_48.wav | |
ਵੁਹ ਪਾਗਲ ਹੋ ਗਈ ਉਸ ਕੇ ਪੀਛੇ। | sample_49.wav | |
ਸ਼ਹਿਰ ਚਲੀ ਗਈ ਉਸ ਕੇ ਸਾਥ । | sample_50.wav | |
“ਯਹ ਤੁਮੇਂ ਕੈਸੇ ਮਾਲੂਮ ਹੈ ਕਿ ਤੇਰੀ ਸਖੀ ਕੋ ਉਸ ਨੇ ਬੂਟੀ ਖਿਲਾਈ ਥੀ ?”। | sample_51.wav | |
ਔਰ ਨਹੀਂ ਤੋ ਕਿਆ, ਵੁਹ ਐਸੇ ਹੀ ਅਪਨੇ ਮਾਂ ਬਾਪ ਕੋ ਛੋੜ ਕੇ ਚਲੀ ਜਾਤੀ? ਵੁਹ ਉਸ ਕੋ ਬਹੁਤ ਚੀਜੇਂ ਲਾ ਕਰ ਦੇਤਾ ਥਾ। | sample_52.wav | |
ਸ਼ਹਿਰ ਸੇ ਧੋਤੀ ਲਾਤਾ ਥਾ, ਚੂੜੀਏਂ ਲਾਤਾ ਥਾ, ਸੀਸੇ ਕੀ, ਔਰ ਮੋਤੀਓਂ ਕੀ ਗਾਨੀ ਭੀ। | sample_53.wav | |
ਪਰ ਯਹ ਤੁਮੇਂ ਕੈਸੇ ਮਾਲੂਮ ਹੈ ਕਿ ਉਸ ਨੇ ਜੰਗਲੀ ਬੂਟੀ ਖਿਲਾਈ ਥੀ ?”। | sample_54.wav | |
“ਨਹੀਂ ਖਿਲਾਈ ਥੀ, ਤੋ ਫਿਰ ਵੁਹ ਇਸ ਕੋ ਪ੍ਰੇਮ ਕਿਉਂ ਕਰਨੇ ਲਗ ਗਈ ?”। | sample_55.wav | |
“ਪ੍ਰੇਮ ਤੋ ਯੂੰ ਭੀ ਹੋ ਜਾਤਾ ਹੈ । | sample_56.wav | |
ਜਿਸ ਸੇ ਮਾਂ ਬਾਪ ਬੁਰਾ ਮਾਨ ਜਾਏਂ, ਭਲਾ ਉਸ ਸੇ ਪ੍ਰੇਮ ਕੈਸੇ ਹੋ ਸਕਤਾ ਹੈ। | sample_57.wav | |
“ਤੂਨੇ ਵੁਹ ਜੰਗਲੀ ਬੂਟੀ ਦੇਖੀ ਹੈ ?”। | sample_58.wav | |
ਵਹ ਤੋ ਬੜੀ ਦੂਰ ਸੇ ਲਾਤੇ ਹੈਂ। | sample_59.wav | |
ਫਿਰ ਛੁਪਾ ਕੇ ਮਿਠਾਈ ਮੇਂ ਡਾਲ ਦੇਤੇ ਹੈਂ, ਯਾ ਪਾਨ ਮੇਂ ਡਾਲ ਦੇਤੇ ਹੈਂ। | sample_60.wav | |
ਮੇਰੀ ਤੋ ਮਾਂ ਨੇ ਪਹਿਲੇ ਹੀ ਬਤਾ ਦੀਆ ਥਾ ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਨਾ । | sample_61.wav | |
“ਤੂਨੇ ਬਹੁਤ ਅੱਛਾ ਕੀਆ, ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਈ। | sample_62.wav | |
ਪਰ ਤੇਰੀ ਉਸ ਸਖੀ ਨੇ ਕੈਸੇ ਖਾ ਲੀ ?”। | sample_63.wav | |
“ਕੀਆ ਪਾਏਗੀ”, ਕਹਿਣ ਨੂੰ ਤਾਂ ਅੰਗੂਰੀ ਨੇ ਕਹਿ ਦਿੱਤਾ, ਪਰ ਫੇਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ, ਦੁਖੇ ਹੋਏ ਮਨ ਨਾਲ ਆਖਣ ਲੱਗੀ, “ਬਾਵਰੀ ਹੋ ਗਈ ਥੀ ਬੇਚਾਰੀ। | sample_64.wav | |
ਬਾਲੋਂ ਮੇਂ ਕੰਘੀ ਭੀ ਨਹੀਂ ਲਗਾਤੀ ਥੀ। | sample_65.wav | |
ਰਾਤ ਕੋ ਉਠ ਉਠ ਕੇ ਗਾਨੇ ਗਾਤੀ ਥੀ। | sample_66.wav | |
ਜੋ ਕੋਈ ਬੂਟੀ ਖਾ ਲੇਤੀ ਹੈ, ਬਹੁਤ ਗਾਤੀ ਹੈ। | sample_67.wav | |
ਗੱਲ ਗੌਣ ਤੋਂ ਰੋਣ ਉੱਤੇ ਆ ਪਹੁੰਚੀ ਸੀ, ਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਛ ਨਾ ਪੁੱਛਿਆ। | sample_68.wav | |
ਤੇ ਹੁਣ-ਬੜੇ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਹੈ। | sample_69.wav | |
ਇਕ ਦਿਨ ਅੰਗੂਰੀ ਨਿੰਮ ਦੇ ਰੁੱਖ ਹੇਠਾਂ ਆਣ ਕੇ ਚੁੱਪ ਚਾਪ ਮੇਰੇ ਕੋਲ ਖਲੋ ਗਈ। | sample_70.wav | |
ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਛਣ ਛਣ ਕਰਦਾ, ਵੀਹ ਗਜ਼ ਪਰ੍ਹਿਉਂ ਹੀ ਉਹਦੇ ਔਣ ਦਾ ਖੜਾਕ ਸੁਣਾਈ ਦੇ ਜਾਂਦਾ ਹੁੰਦਾ ਸੀ, ਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗੁਆਚੀਆਂ ਹੋਈਆਂ ਸਨ। | sample_71.wav | |
ਮੈਂ ਕਿਤਾਬ ਉਤੋਂ ਸਿਰ ਚੁੱਕਿਆ ਤੇ ਪੁੱਛਿਆ “ਕਿਆ ਬਾਤ ਹੈ, ਅੰਗੂਰੀ ?”। | sample_72.wav | |
ਅੰਗੂਰੀ ਪਹਿਲੋਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ, ਫੇਰ ਹੌਲੀ ਜਹੀ ਆਖਣ ਲਗੀ, “ਬੀਬੀ ਜੀ ਮੁਝੇ ਪੜ੍ਹਨਾ ਸਿਖਾ ਦੋ । | sample_73.wav | |
ਅੰਗੂਰੀ ਨੇ ਜਵਾਬ ਨਾ ਦਿੱਤਾ, ਤੇ ਬਿਟ ਬਿਟ ਮੇਰੇ ਮੂੰਹ ਵੱਲ ਤਕਦੀ ਰਹੀ। | sample_74.wav | |
“ਪਾਪ ਨਹੀਂ ਲਗੇਗਾ ਪੜ੍ਹਨੇ ਸੇ?” ਮੈਂ ਫੇਰ ਪੁੱਛਿਆ। | sample_75.wav | |
ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾ, ਤੇ ਬਿਟ ਬਿਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ। | sample_76.wav | |
ਮੈਂ ਅੰਗੂਰੀ ਨੂੰ ਨਿੰਮ ਦੇ ਰੁੱਖ ਹੇਠਾਂ ਬੈਠੀ ਛੱਡ ਕੇ ਅੰਦਰ ਆ ਗਈ ਸਾਂ। | sample_77.wav | |
ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ, ਤਾਂ ਵੇਖਿਆ ਅੰਗੂਰੀ ਅਜੇ ਵੀ ਨਿੰਮ ਦੇ ਰੁੱਖ ਹੇਠਾਂ ਬੈਠੀ ਹੋਈ ਹੈ। | sample_78.wav | |
ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਢ ਪਿੰਡੇ ਵਿਚ ਮਾੜੀ ਮਾੜੀ ਕੰਬਣੀ ਛੇੜਨ ਲੱਗ ਪਈ ਸੀ। | sample_79.wav | |
ਮੈਂ ਅੰਗੂਰੀ ਦੀ ਪਿੱਠ ਵਾਲੇ ਪਾਸੇ ਸਾਂ। | sample_80.wav | |
ਅੰਗੂਰੀ ਦੇ ਮੂੰਹ ਵਿਚ ਇਕ ਗੀਤ ਸੀ, ਪਰ ਨਿਰਾ ਸਿਸਕੀ ਵਰਗਾ। | sample_81.wav | |
ਅੰਗੂਰੀ ਨੇ ਮੇਰੇ ਪੈਰਾਂ ਦੀ ਬਿੜਕ ਸੁਣ ਲਈ, ਮੂੰਹ ਮੋੜ ਕੇ ਤੱਕਿਆ ਤੇ ਫੇਰ ਆਪਣੇ ਗੀਤ ਨੂੰ ਆਪਣੇ ਮੂੰਹ ਵਿਚ ਮੀਟ ਲਿਆ। | sample_82.wav | |
“ਤੂ ਤੋ ਬਹੁਤ ਅੱਛਾ ਗਾਤੀ ਹੈ, ਅੰਗੂਰੀ । | sample_83.wav | |
ਸਾਹਮਣੇ ਦਿਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿਚ ਕੰਬਦੇ ਅੱਥਰੂ ਮੋੜ ਲਏ ਤੇ ਉਹਨਾਂ ਦੀ ਥਾਵੇਂ ਆਪਣੇ ਹੋਠਾਂ ਉੱਤੇ ਇਕ ਕੰਬਦਾ ਹਾਸਾ ਰੱਖ ਦਿੱਤਾ। | sample_84.wav | |
“ਐਸੇ ਹੀ ਗਿਣਤੀ ਹੈ ਬਰਸ ਕੀ । | sample_85.wav | |
ਚਾਰ ਮਹੀਨੇ ਠੰਢੀ ਹੋਤੀ ਹੈ, ਚਾਰ ਮਹੀਨੇ ਗਰਮੀ, ਔਰ ਚਾਰ ਮਹੀਨੇ ਬਰਖਾ…”। | sample_86.wav | |
ਅੰਗੂਰੀ ਨੇ ਗਾਇਆ ਤੇ ਨਾ ਪਰ ਬਾਰਾਂ ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿਤਾ, ਜਿਵੇਂ ਉਹ ਇਹ ਸਾਰਾ ਹਿਸਾਬ ਆਪਣੀਆਂ ਉਂਗਲਾਂ ਉਤੇ ਕਰਦੀ ਪਈ ਹੋਵੇ। | sample_87.wav | |
ਅੰਗੂਰੀ ਬਿਟ ਬਿਟ ਮੇਰੇ ਮੂੰਹ ਵਲ ਵੇਖਣ ਲਗ ਪਈ। | sample_88.wav | |
“ਖਾਨਾ ?” ਅੰਗੂਰੀ ਨੇ ਮੂੰਹ ਉਤਾਂਹ ਕਰ ਕੇ ਤੱਕਿਆ। | sample_89.wav | |
ਉਹਦੇ ਮੋਢੇ ਉਤੇ ਰੱਖੇ ਹੋਏ ਹੱਥ ਹੇਠਾਂ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ। | sample_90.wav | |
ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ। | sample_91.wav | |
ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਂਦਾ, ਮਾਲਕਾਂ ਦੇ ਘਰੋਂ ਖਾਂਦਾ ਹੈ, ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ। | sample_92.wav | |
“ਤੂਨੇ ਆਜ ਰੋਟੀ ਬਣਾਈ ਹੈ ਕਿ ਨਹੀਂ ?”। | sample_93.wav | |
“ਸਵੇਰੇ ਬਣਾਈ ਥੀ ? ਚਾਏ ਪੀ ਥੀ ?”। | sample_94.wav | |
“ਚਾਏ, ਆਜ ਤੋ ਦੂਧ ਹੀ ਨਹੀਂ ਥਾ । | sample_95.wav | |
“ਆਜ ਦੂਧ ਕਿਉਂ ਨਹੀਂ ਲੀਆ ਥਾ ?”। | sample_96.wav | |
“ਵੁਹ ਤੋ ਮੈਂ ਲੇਤੀ ਨਹੀਂ, ਵੁਹ ਤੋ…”। | sample_97.wav | |
ਰਾਮ ਤਾਰਾ ਸਾਡੇ ਮੁਹੱਲੇ ਦਾ ਚੌਕੀਦਾਰ ਹੈ, ਸਾਰਿਆਂ ਦਾ ਸਾਂਝਾ ਚੌਕੀਦਾਰ। | sample_98.wav | |
ਸਾਰੀ ਰਾਤ ਪਹਿਰਾ ਦੇਂਦਾ, ਉਹ ਸਵੇਰ ਸਾਰ ਡਾਢਾ ਉਨੀਂਦਰਿਆ ਹੁੰਦਾ ਹੈ। | sample_99.wav |